• If you are trying to reset your account password then don't forget to check spam folder in your mailbox. Also Mark it as "not spam" or you won't be able to click on the link.
xforum

Welcome to xforum

Click anywhere to continue browsing...

F@ckYouBitch

Take the risk or lose the chance
1,619
4,041
144
5: ਬਾਸਕਟਬਾਲ ਕੋਰਟ





ਪਿਛਲੀ ਜਾਣਕਾਰੀ:



ਤੁਸੀਂ ਪੜ੍ਹਿਆ ਕਿ ਸਾਹਿਲ ਨੂੰ ਪਤਾ ਚੱਲਦਾ ਹੈ ਕਿ ਕੋਮਲ ਵੀ ਇੱਕ ਵੈਂਪਾਇਰ ਹੈ। ਤੇ ਫਿਰ ਉਸਦੀ ਮੁਲਾਕਾਤ ਅੰਜਲੀ ਨਾਲ ਹੁੰਦੀ ਹੈ ਜੋ ਕਿ ਇੱਕ ਜਾਦੂਗਰਨੀ ਹੈ, ਅਤੇ ਉਸਨੇ ਹੀ ਸਾਹਿਲ ਨੂੰ ਵੈਂਪਾਇਰ ਬਣਾਉਣ ਵਾਲੀ ਰਸਮ ਕੀਤੀ ਸੀ। ਫਿਰ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਹੰਟਰਸ ਤੇ ਵੇਅਰਵੋਲਫ਼ ਦੀ ਵੈਂਪਾਇਰਸ ਨਾਲ ਨਹੀਂ ਬਣਦੀ।



ਹੁਣ ਅੱਗੇ...



ਸਾਹਿਲ ਆਪਣੀ ਕਲਾਸ ਵੱਲ ਤੁਰਿਆ ਜਾ ਰਿਹਾ ਸੀ ਕਿ ਦੋ ਕੁੜੀਆਂ ਉਸਦਾ ਰਸਤਾ ਰੋਕ ਲੈਂਦੀਆਂ ਹਨ। ਕੁੜੀਆਂ ਦੇਖਣ ਵਿੱਚ ਖੂਬਸੂਰਤ ਸਨ ਤੇ ਉਨ੍ਹਾਂ ਦੀ ਉਚਾਈ ਵੀ ਕਾਫੀ ਸੀ, ਲਗਭਗ 5'6" ਜਾਂ 5'7" ਹੋਵੇਗੀ। ਕੁੜੀਆਂ ਇੱਕਦਮ ਫਿੱਟ ਸਨ, ਪਤਲਾ ਲੱਕ ਤੇ ਇੱਕਦਮ ਪਰਫੈਕਟ ਆਕਾਰ ਦਾ ਉਨ੍ਹਾਂ ਦਾ ਫਿਗਰ, ਜੋ ਕਿ ਉਨ੍ਹਾਂ ਦੀ ਉਚਾਈ ਦੇ ਹਿਸਾਬ ਨਾਲ ਉਨ੍ਹਾਂ 'ਤੇ ਜੱਚ ਰਿਹਾ ਸੀ। ਦੋਵੇਂ ਕੁੜੀਆਂ ਇੱਕਦਮ ਮਾਡਰਨ ਲੁੱਕ ਵਿੱਚ ਸਨ, ਜਿਵੇਂ ਕਿ ਚੰਡੀਗੜ੍ਹ ਦੀਆਂ ਕੁੜੀਆਂ ਹੁੰਦੀਆਂ ਨੇ। ਦੋਵਾਂ ਨੇ ਜੀਨਜ਼ ਤੇ ਕ੍ਰੌਪ ਟੌਪ ਪਾਏ ਹੋਏ ਸਨ ਤੇ ਪੋਨੀਟੇਲ ਕੀਤੀ ਹੋਈ ਸੀ। ਤੇ ਚਿਹਰੇ 'ਤੇ ਹਲਕਾ ਜਿਹਾ ਮੇਕਅੱਪ ਕੀਤਾ ਸੀ ਜੋ ਉਨ੍ਹਾਂ ਦੀ ਲੁੱਕ 'ਤੇ ਹੋਰ ਵੀ ਚਾਰ ਚੰਦ ਲਗਾ ਰਿਹਾ ਸੀ। ਮਤਲਬ ਕੁੜੀਆਂ ਇੱਕਦਮ ਪਟੋਲਾ ਸਨ।



ਸਾਹਿਲ ਆਪਣੀ ਰੈੱਡ ਵਿਜ਼ਨ ਦਾ ਇਸਤੇਮਾਲ ਨਹੀਂ ਕਰ ਸਕਦਾ ਸੀ ਕਿਉਂਕਿ ਜੇ ਉਹ ਕਰਦਾ ਤਾਂ ਕੁੜੀਆਂ ਨੂੰ ਉਸਦੀਆਂ ਲਾਲ ਅੱਖਾਂ ਦਿਖ ਜਾਣੀਆਂ ਸਨ। ਪਰ ਉਨ੍ਹਾਂ ਦੀ ਖੁਸ਼ਬੂ ਤੇ ਉਨ੍ਹਾਂ ਦੀਆਂ ਨਾੜਾਂ ਵਿੱਚ ਵਹਿ ਰਹੇ ਖੂਨ ਦੀ ਮਹਿਕ ਉਸਨੂੰ ਦੱਸ ਰਹੀ ਸੀ ਕਿ ਇਹ ਦੋਵੇਂ ਇਨਸਾਨ ਹੀ ਹਨ। ਉਹ ਕੁੜੀਆਂ ਸਾਹਿਲ ਦੇ ਇੱਕਦਮ ਅੱਗੇ ਆ ਕੇ ਖੜ੍ਹ ਗਈਆਂ ਸਨ ਜਿਸ ਕਰਕੇ ਸਾਹਿਲ ਨੂੰ ਰੁਕਣਾ ਪਿਆ। ਇਸ ਤੋਂ ਪਹਿਲਾਂ ਕਿ ਸਾਹਿਲ ਕੁਝ ਬੋਲਦਾ... ਦੋਵਾਂ ਵਿੱਚੋਂ ਇੱਕ ਕੁੜੀ ਬੋਲੀ...



ਕੁੜੀ 1: "ਪਹਿਲਾਂ ਤਾਂ ਕਦੇ ਨਹੀਂ ਦੇਖਿਆ ਤੈਨੂੰ। ਕੀ ਨਵਾਂ ਆਇਆ ਹੈਂ?"



ਸਾਹਿਲ: (ਹੁਣ ਇਸਦਾ ਕੀ ਜਵਾਬ ਦਵਾਂ, ਕਹਿ ਦਿੰਦਾ ਹਾਂ ਨਵਾਂ ਹਾਂ) "ਹਾਂਜੀ।"



ਕੁੜੀ 2: "ਚੱਲ ਫਿਰ ਆਪਣੀ ਇੰਟਰੋਡਕਸ਼ਨ ਦੇ, ਅਸੀਂ ਸੀਨੀਅਰ ਹਾਂ ਤੇਰੇ।"



ਸਾਹਿਲ: "ਜੀ, ਮੇਰਾ ਨਾਮ ਸਾਹਿਲ ਹੈ ਤੇ ਮੈਂ ਬੀ. ਕੌਮ ਐੱਲ.ਐੱਲ.ਬੀ. ਵਿੱਚ ਐਡਮਿਸ਼ਨ ਲਈ ਹੈ।"



ਕੁੜੀ 1: "ਅੱਛਾ, ਮਤਲਬ ਸਾਡੇ ਡਿਪਾਰਟਮੈਂਟ ਦਾ ਹੀ ਹੈਂ ਤੂੰ। ਅਸੀਂ 4th ਈਅਰ ਦੇ ਹਾਂ।"



ਸਾਹਿਲ: "ਜੀ ਮੈਮ।"



ਕੁੜੀ 2: "ਬੜੀ 'ਜੀ-ਜੀ' ਲਾਈ ਹੈ। ਸਾਡੇ ਸਾਹਮਣੇ ਨੰਬਰ ਬਣਾ ਰਿਹਾ ਹੈਂ ਜਾਂ ਸੱਚੀਂ ਤੂੰ ਸ਼ਰੀਫ ਹੈਂ?"



ਕੁੜੀ 1: (ਮੈਨੂੰ ਚੈੱਕਆਊਟ ਕਰਦੀ ਹੋਈ) "ਬੋਡੀ ਤਾਂ ਚੰਗੀ ਬਣਾਈ ਹੈ।"



ਸਾਹਿਲ: "ਹਾਂਜੀ, ਮੈਨੂੰ ਬੋਡੀ ਬਣਾਉਣ ਦਾ ਤੇ ਸਪੋਰਟਸ ਦਾ ਸ਼ੌਂਕ ਹੈ।"



ਮੈਂ ਕੁੜੀਆਂ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ ਪਰ ਦੂਰ ਦੂਜੀ ਮੰਜ਼ਿਲ 'ਤੇ ਖੜ੍ਹੀ ਕਿਰਨ ਦੀ ਨਜ਼ਰ ਮੇਰੇ 'ਤੇ ਹੀ ਸੀ। ਤੇ ਮੈਂ ਇਸ ਗੱਲ ਤੋਂ ਅਣਜਾਣ ਸੀ। ਉਸਦੇ ਨਾਲ ਕੋਮਲ ਤੇ ਇੱਕ ਹੋਰ ਕੁੜੀ ਖੜ੍ਹੀ ਸੀ। ਕਿਰਨ ਦੀ ਨਜ਼ਰ ਸ਼ੁਰੂ ਤੋਂ ਹੀ ਸਾਹਿਲ 'ਤੇ ਸੀ। ਤੇ ਫੋਕਸ ਕਰਕੇ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ। ਤੇ ਜਦੋਂ ਉਹ ਦੇਖਦੀ ਹੈ ਕਿ ਕੁੜੀ ਮੈਨੂੰ ਉਪਰੋਂ ਲੈ ਕੇ ਥੱਲੇ ਤੱਕ ਸਕੈਨ ਕਰ ਰਹੀ ਹੈ ਤੇ ਸੁਣਦੀ ਹੈ ਕਿ ਕੁੜੀ ਉਸਦੀ ਬੋਡੀ ਦੀ ਤਾਰੀਫ਼ ਕਰ ਰਹੀ ਹੈ ਤਾਂ ਉਸਨੂੰ ਗੁੱਸਾ ਆ ਜਾਂਦਾ ਹੈ। ਕਿਰਨ ਗੁੱਸੇ ਵਿੱਚ ਸਾਹਿਲ ਵੱਲ ਤੁਰ ਪੈਂਦੀ ਹੈ। ਤੇ ਮਗਰ ਹੀ ਕੋਮਲ ਵੀ ਤੁਰ ਪੈਂਦੀ ਹੈ। ਤੀਜੀ ਕੁੜੀ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਇਹ ਦੋਵੇਂ ਇੱਕਦਮ ਕਿੱਧਰ ਨੂੰ ਤੁਰ ਪਈਆਂ ਤੇ ਉਹ ਵੀ ਮਗਰ ਹੀ ਹੋ ਜਾਂਦੀ ਹੈ।



ਇੱਧਰ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਕਿ ਉਹ ਦੋਵੇਂ ਕੁੜੀਆਂ ਮੈਨੂੰ ਕਿਵੇਂ ਦੇਖ ਰਹੀਆਂ ਨੇ। ਤੇ ਮੈਂ ਬੱਸ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ ਕਿਉਂਕਿ ਉਹ ਬੱਸ ਸਵਾਲ ਹੀ ਕਰ ਰਹੀਆਂ ਸਨ, ਰੈਗਿੰਗ ਥੋੜ੍ਹਾ ਜੋ ਮੈਂ ਉਨ੍ਹਾਂ ਦਾ ਵਿਰੋਧ ਕਰਦਾ।



ਕੁੜੀ 1: "ਅੱਛਾ, ਸਪੋਰਟਸ ਦਾ ਸ਼ੌਂਕ ਹੈ ਤੈਨੂੰ? ਕੀ ਖੇਡਦਾ ਹੈਂ ਫਿਰ ਤੂੰ?"



ਸਾਹਿਲ: "ਜੀ, ਮੈਨੂੰ ਬਾਸਕਟਬਾਲ ਖੇਡਣਾ ਬਹੁਤ ਪਸੰਦ ਹੈ।"



ਕੁੜੀ 2 ਕੁਝ ਬੋਲਣ ਹੀ ਲੱਗੀ ਸੀ ਕਿ ਇੱਕ ਆਵਾਜ਼ ਉਸਦੀ ਗੱਲ ਕੱਟ ਦਿੰਦੀ ਹੈ। ਮੈਨੂੰ ਤਾਂ ਪਤਾ ਸੀ ਇਹ ਕੌਣ ਹੈ ਕਿਉਂਕਿ ਮੈਨੂੰ ਮਹਿਸੂਸ ਹੋ ਗਿਆ ਸੀ ਕਿ ਕਿਰਨ ਆ ਰਹੀ ਹੈ।



ਕਿਰਨ: "ਤੁਹਾਨੂੰ ਪਤਾ ਹੈ ਨਾ ਸਾਡੀ ਯੂਨੀਵਰਸਿਟੀ ਵਿੱਚ ਰੈਗਿੰਗ ਕਰਨਾ ਪ੍ਰੋਹਿਬੀਟਡ ਹੈ?"



ਕਿਰਨ ਦੀ ਆਵਾਜ਼ ਨਾਲ ਦੋਵੇਂ ਕੁੜੀਆਂ ਕਿਰਨ ਵੱਲ ਦੇਖਦੀਆਂ ਨੇ ਤੇ ਕੁੜੀ 1 ਬੋਲਦੀ ਹੈ... "ਆਪਾਂ ਕਿਉਂ ਰੈਗਿੰਗ ਕਰਨੀ ਹੈ? ਆਪਾਂ ਤਾਂ ਦੇਖਿਆ ਇੰਨਾ ਹੈਂਡਸਮ ਮੁੰਡਾ ਸ਼ਾਇਦ ਨਵਾਂ ਆਇਆ ਹੋਵੇ। ਆਪਾਂ ਤਾਂ ਬੱਸ ਉਸਦੀ ਹੈਲਪ ਕਰਨ ਆਏ ਸੀ।"



ਕਿਰਨ: "ਮੈਨੂੰ ਪਤਾ ਹੈ ਤੁਸੀਂ ਦੋਵਾਂ ਨੇ ਕਿਸ ਤਰ੍ਹਾਂ ਦੀ ਹੈਲਪ ਕਰਨੀ ਸੀ। ਕੋਈ ਨਹੀਂ, ਹੁਣ ਇਸਦੀ ਹੈਲਪ ਮੈਂ ਕਰ ਦਵਾਂਗੀ। ਯੂ ਕੈਨ ਲੀਵ ਨਾਓ।"



ਕੁੜੀ 2: "ਲੱਗਦਾ ਹੈ ਕਿਰਨ ਦਾ ਇਸ ਮੁੰਡੇ 'ਤੇ ਦਿਲ ਆ ਗਿਆ ਹੈ ਜੋ ਅੱਜ ਦਾ ਕੁਈਨ ਆਪ ਆਈ ਹੈ ਕਿਸੇ ਮੁੰਡੇ ਦੀ ਹੈਲਪ ਕਰਨ।"



ਕਿਰਨ: "ਹਾਂ, ਇਹ ਮੇਰਾ ਫਰੈਂਡ ਹੈ ਤੇ ਅਸੀਂ ਇੱਕ-ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਹਾਂ।" (ਮੇਰੇ ਵੱਲ ਮੁੜ ਕੇ ਦੇਖ ਕੇ) "ਚੱਲੀਏ?" (ਤੇ ਮੈਂ ਹਾਂ ਵਿੱਚ ਸਿਰ ਹਿਲਾ ਦਿੰਦਾ ਹਾਂ।)



ਕਿਰਨ ਤੁਰ ਪੈਂਦੀ ਹੈ ਤੇ ਉਸਦੇ ਨਾਲ-ਨਾਲ ਮੈਂ ਵੀ ਤੁਰ ਪੈਂਦਾ ਹਾਂ। ਉਹ ਦੋਵੇਂ ਕੁੜੀਆਂ ਸਾਨੂੰ ਕੁਝ ਦੇਰ ਦੇਖਦੀਆਂ ਰਹਿੰਦੀਆਂ ਨੇ ਤੇ ਕੁੜੀ 1, ਕੁੜੀ 2 ਵੱਲ ਦੇਖ ਕੇ ਬੋਲਦੀ ਹੈ... "ਕਿੰਨਾ ਭੋਲਾ ਮੁੰਡਾ ਹੈ, ਕਿੰਨਾ ਸ਼ਰੀਫ ਜਿਹਾ ਦਿਖਦਾ ਹੈ। ਪਰ ਬੇਚਾਰਾ ਉਸ ਕਿਰਨ ਦੇ ਚੱਕਰ ਵਿੱਚ ਫਸ ਗਿਆ।"



ਕੁੜੀ 2: "ਹਾਂ ਰੀਆ, ਇਹ ਬੇਚਾਰੇ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਉਹ ਕਿਸਦੇ ਚੁੰਗਲ ਵਿੱਚ ਫਸ ਗਿਆ ਹੈ।"



ਰੀਆ: "ਹਾਂ, ਸਹੀ ਕਿਹਾ ਤੂੰ ਪ੍ਰੀਤ, ਹੁਣ ਤਾਂ ਇਸ ਮੁੰਡੇ ਨੂੰ ਰੱਬ ਵੀ ਨਹੀਂ ਬਚਾ ਸਕਦਾ ਹੈ, ਇਹ ਤਾਂ ਹੁਣ ਉਸਦੇ ਹੱਥ ਦੀ ਕਠਪੁਤਲੀ ਹੈ।"



ਪ੍ਰੀਤ: "ਚੱਲ, ਆਪਾਂ ਕੀ ਕਰ ਸਕਦੇ ਹਾਂ ਹੁਣ, ਉਹ ਰੰਧਾਵਾ ਹੈ, ਅਸੀਂ ਉਸਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦੇ ਹਾਂ।"



ਰੀਆ: "ਪਰ ਮੁੰਡਾ ਕਿੰਨਾ ਹੈਂਡਸਮ ਸੀ, ਸਾਡੇ ਨਾਲ ਕਿੱਦਾਂ 'ਜੀ-ਜੀ' ਕਰਕੇ ਗੱਲ ਕਰ ਰਿਹਾ ਸੀ।"



ਪ੍ਰੀਤ: "ਤੂੰ ਜ਼ਿਆਦਾ ਨਾ ਸੋਚ ਉਸ ਬਾਰੇ ਹੁਣ। ਚੱਲ, ਆਪਾਂ ਚੱਲੀਏ।"



ਤੇ ਫਿਰ ਦੋਵੇਂ ਜਣੀਆਂ ਉੱਥੋਂ ਨਿਕਲ ਜਾਂਦੀਆਂ ਨੇ। ਤੇ ਉੱਧਰ ਕਿਰਨ ਜਦੋਂ ਮੈਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ ਤੇ ਦੋ ਮੁੰਡੇ ਸ਼ੁਰੂ ਤੋਂ ਹੀ ਇਹ ਸੀਨ ਦੇਖ ਰਹੇ ਸਨ। ਉਸ ਵਿੱਚੋਂ ਇੱਕ ਮੁੰਡਾ ਇਹ ਦੇਖ ਕੇ ਬਹੁਤ ਗੁੱਸੇ ਵਿੱਚ ਆ ਗਿਆ ਸੀ। ਪਰ ਉਸਦੇ ਨਾਲ ਖੜ੍ਹੇ ਮੁੰਡੇ ਨੇ ਉਸਨੂੰ ਕੁਝ ਕਿਹਾ ਤੇ ਦੋਵੇਂ ਈਵਿਲ ਸਮਾਈਲ ਨਾਲ ਉੱਥੋਂ ਨਿਕਲ ਗਏ।



ਇੱਧਰ ਮੈਂ ਕਿਰਨ ਤੇ ਕੋਮਲ ਨਾਲ ਤੁਰਦਾ ਜਾ ਰਿਹਾ ਸੀ ਤੇ ਮੈਂ ਚੈੱਕ ਕੀਤਾ ਕਿ ਸਾਡੇ ਨਾਲ ਤੁਰ ਰਹੀ ਤੀਜੀ ਕੁੜੀ ਇੱਕ ਇਨਸਾਨ ਸੀ। ਮੈਂ ਇਸ ਗੱਲ ਤੋਂ ਹੈਰਾਨ ਨਹੀਂ ਹੋਇਆ ਕਿਉਂਕਿ ਇਨਸਾਨਾਂ ਦੀ ਯੂਨੀਵਰਸਿਟੀ ਵਿੱਚ ਇਨਸਾਨ ਹੀ ਹੋਣਗੇ। ਕਿਰਨ ਮੇਰੀ ਹੀ ਕਲਾਸ ਵੱਲ ਜਾ ਰਹੀ ਸੀ। ਤੇ ਜਦੋਂ ਮੇਰੀ ਕਲਾਸ ਆਈ ਤਾਂ ਉਸਨੇ ਮੈਨੂੰ ਕਿਹਾ... "ਕਲਾਸਿਸ ਦਾ ਸਮਾਂ ਹੋ ਗਿਆ ਹੈ। ਅਸੀਂ ਬਾਅਦ ਵਿੱਚ ਗੱਲ ਕਰਾਂਗੇ।"



ਮੈਂ ਕੁਝ ਬੋਲਣਾ ਚਾਹ ਰਿਹਾ ਸੀ, ਜਿਸਨੂੰ ਕਿਰਨ ਵੀ ਸਮਝ ਗਈ ਸੀ ਕਿ ਮੈਂ ਉਸ ਕੋਲੋਂ ਪੱਕਾ ਕੋਈ ਸਵਾਲ ਹੀ ਪੁੱਛਣਾ ਹੈ, ਤਾਂ ਉਹ ਪਹਿਲਾਂ ਹੀ ਬੋਲ ਪਈ... "ਬਾਕੀ ਗੱਲਾਂ ਬਾਅਦ ਵਿੱਚ।" ਤੇ ਕਿਰਨ, ਕੋਮਲ ਤੇ ਆਪਣੀ ਸਹੇਲੀ ਨਾਲ ਉੱਥੋਂ ਨਿਕਲ ਗਈ। ਮੈਂ ਵੀ ਆਪਣੀ ਕਲਾਸ ਵਿੱਚ ਜਾ ਕੇ ਬੈਠ ਗਿਆ।



ਉੱਧਰ ਬਾਹਰ ਕਿਰਨ ਦੀ ਸਹੇਲੀ ਉਸਨੂੰ ਪੁੱਛਦੀ ਹੈ... "ਤੇਰਾ ਇਹ ਮੁੰਡਾ ਫਰੈਂਡ ਕਦੋਂ ਤੋਂ ਬਣ ਗਿਆ? ਅੱਗੇ ਤਾਂ ਕਦੇ ਦੇਖਿਆ ਨਹੀਂ ਮੈਂ ਇਹਨੂੰ ਤੇਰੇ ਨਾਲ।"



ਕਿਰਨ: "ਦਿਸ ਇਜ਼ ਮਾਈ ਨਿਊ ਫਰੈਂਡ।"



ਨੂਰ: "ਓਹੋਹੋ! ਨਿਊ ਫਰੈਂਡ ਜਾਂ ਬੁਆਏਫਰੈਂਡ? ਤੇਰੀ ਹਰਕਤ ਦੇਖ ਕੇ ਤਾਂ ਨਹੀਂ ਲੱਗਦਾ ਕਿ ਇਹ ਸਿਰਫ ਤੇਰਾ ਫਰੈਂਡ ਹੈ। ਕਿਉਂਕਿ ਦ ਕਿਰਨ ਰੰਧਾਵਾ ਆਪਣੇ ਕਿਸੇ ਫਰੈਂਡ ਲਈ ਇੰਨੀ ਖੇਚਲ ਕਰੇ, ਇੱਦਾਂ ਤਾਂ ਪਹਿਲਾਂ ਕਦੇ ਨਹੀਂ ਹੋਇਆ।"



ਕਿਰਨ ਦੇ ਚਿਹਰੇ 'ਤੇ ਮਲੋਮਾਲੀ ਹੀ ਨੂਰ ਦੀ ਗੱਲ ਕਾਰਨ ਸਮਾਈਲ ਆ ਜਾਂਦੀ ਹੈ, ਜਿਸਨੂੰ ਨੂਰ ਨੋਟਿਸ ਕਰ ਲੈਂਦੀ ਹੈ। ਤੇ ਉਸਨੂੰ ਛੇੜਨ ਲੱਗ ਜਾਂਦੀ ਹੈ। ਕਿਰਨ ਬੇਚਾਰੀ ਸ਼ਰਮਾ ਜਾਂਦੀ ਹੈ। ਇਸ ਸਮੇਂ ਕਿਰਨ ਨੂੰ ਕੋਈ ਇੱਦਾਂ ਸ਼ਰਮਾਉਂਦੇ ਦੇਖ ਲੈਂਦਾ ਤਾਂ ਕੋਈ ਸੋਚ ਸਕਦਾ ਸੀ ਕਿ ਇਹ ਕਿਰਨ ਇੱਕ ਵੈਂਪਾਇਰ ਹੈ।



ਇੱਧਰ ਮੈਂ ਕਲਾਸ ਵਿੱਚ ਜਾ ਕੇ ਆਪਣੇ ਹਮੇਸ਼ਾ ਵਾਲੇ ਬੈਂਚ 'ਤੇ ਬੈਠ ਗਿਆ। ਮੈਂ ਆਪਣੀ ਸੁਣਨ ਸ਼ਕਤੀ ਨਾਲ ਇਹ ਸੁਣ ਪਾ ਰਿਹਾ ਸੀ ਕਿ ਕਲਾਸ ਵਿੱਚ ਮੌਜੂਦ ਕੁੜੀਆਂ-ਮੁੰਡਿਆਂ ਦੀ ਚਰਚਾ ਦਾ ਵਿਸ਼ਾ ਇਸ ਸਮੇਂ ਮੈਂ ਹੀ ਸੀ। ਕੋਈ ਕਹਿ ਰਿਹਾ ਸੀ ਕਿ "ਪਹਿਲਾਂ ਤਾਂ ਆਪਾਂ ਇਸਨੂੰ ਕਦੇ ਦੇਖਿਆ ਨਹੀਂ।" ਤੇ ਕੋਈ ਕਹਿ ਰਿਹਾ ਸੀ ਕਿ "ਮੁੰਡਾ ਕਿੰਨਾ ਹੈਂਡਸਮ ਹੈ।" ਤੇ ਕੋਈ ਗੱਲਾਂ ਕਰ ਰਿਹਾ ਸੀ ਕਿ "ਤੁਸੀਂ ਇਹ ਨਹੀਂ ਦੇਖਿਆ ਉਹ ਕਿਸ ਨਾਲ ਆਇਆ ਸੀ? ਕਿਰਨ ਰੰਧਾਵਾ ਨਾਲ।" ਤੇ ਕੋਈ ਕਹਿ ਰਿਹਾ ਸੀ ਕਿ "ਇਹ ਮੁੰਡਾ ਸਾਹਿਲ ਵਾਂਗ ਹੀ ਲੱਗ ਰਿਹਾ ਹੈ।"



ਸਾਰੇ ਆਪਣੇ-ਆਪਣੇ ਅਨੁਮਾਨ ਲਗਾ ਰਹੇ ਸਨ। ਕੋਈ ਕਹਿ ਰਿਹਾ ਸੀ ਕਿ "ਨਹੀਂ, ਇਹ ਸਾਹਿਲ ਨਹੀਂ ਹੈ। ਕੋਈ ਹੋਰ ਹੀ ਹੈ ਕਿਉਂਕਿ ਇਹ ਕਿਰਨ ਨਾਲ ਆਇਆ ਹੈ, ਪੱਕਾ ਇਹ ਵੀ ਉਹਦੇ ਵਾਂਗ ਅਮੀਰ ਹੋਣਾ ਹੈ। ਤਾਂ ਹੀ ਇਸਦੀ ਐਡਮਿਸ਼ਨ ਇੱਥੇ ਹੋ ਗਈ ਹੈ।" ਪਰ ਸਭ ਨੂੰ ਇਸ ਗੱਲ ਦਾ ਜਵਾਬ ਓਦੋਂ ਮਿਲਿਆ ਜਦੋਂ ਟੀਚਰ ਨੇ ਅਟੈਂਡੈਂਸ ਲਗਾਈ ਤੇ ਮੈਂ ਪ੍ਰੈਜ਼ੈਂਟ ਬੋਲਿਆ। ਫਿਰ ਜਾ ਕੇ ਸਭ ਨੂੰ ਕਲੀਅਰ ਹੋਇਆ ਕਿ ਮੈਂ ਪੁਰਾਣਾ ਹੀ ਸਟੂਡੈਂਟ ਹਾਂ ਤੇ ਸਾਹਿਲ ਹਾਂ।



ਪਰ ਹੁਣ ਸਭ ਵਿੱਚ ਇਹ ਖੁਸਰ-ਫੁਸਰ ਸ਼ੁਰੂ ਹੋ ਗਈ ਸੀ ਕਿ ਮੈਂ ਇੰਨਾ ਬਦਲ ਕਿੱਦਾਂ ਗਿਆ। ਕੋਈ ਮੁੰਡਾ ਕਹਿ ਰਿਹਾ ਸੀ ਕਿ ਸ਼ਾਇਦ ਮੈਂ ਕੋਈ ਸਟੇਰੌਇਡਜ਼ ਲਏ ਹਨ। ਤੇ ਕੋਈ ਬੋਲ ਰਿਹਾ ਸੀ ਕਿ ਮੈਂ ਕੋਈ ਸਰਜਰੀ ਕਰਵਾਈ ਹੈ। ਕੁੜੀਆਂ ਵਿੱਚ ਵੀ ਕੁਝ ਇੱਦਾਂ ਦੀਆਂ ਹੀ ਗੱਲਾਂ ਹੋ ਰਹੀਆਂ ਸਨ।



ਕਲਾਸ ਮੁੱਕੀ ਤੇ ਮੈਂ ਬਾਹਰ ਨਿਕਲ ਆਇਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਮੇਰੇ ਕੋਲ ਆ ਕੇ ਮੇਰੇ 'ਤੇ ਆਪਣੇ ਸਵਾਲਾਂ ਦੀ ਬੌਛਾਰ ਕਰ ਦਵੇ। ਕਿਉਂਕਿ ਵੈਸੇ ਵੀ ਮੈਂ ਝੂਠ ਬੋਲਣ ਵਿੱਚ ਇੰਨਾ ਮਾਹਿਰ ਨਹੀਂ ਹਾਂ। ਅਤੇ ਕਿਸੇ ਨਾਲ ਇੰਨਾ ਫਰੈਂਡਲੀ ਵੀ ਨਹੀਂ ਹਾਂ। ਮੇਰੇ ਥੋੜ੍ਹੇ ਹੀ ਦੋਸਤ ਸਨ। ਤੇ ਉਹ ਮੇਰੇ ਡਿਪਾਰਟਮੈਂਟ ਦੇ ਨਹੀਂ ਸਨ। ਉਨ੍ਹਾਂ ਦਾ ਘਰ ਮੇਰੀ ਸੁਸਾਇਟੀ ਵਿੱਚ ਹੀ ਸੀ। ਉਹ ਮੇਰੇ ਬਚਪਨ ਤੋਂ ਹੀ ਦੋਸਤ ਸਨ।



ਮੈਂ ਬਾਹਰ ਨਿਕਲ ਕੇ ਸਪੋਰਟਸ ਸੈਕਸ਼ਨ ਵੱਲ ਤੁਰ ਪਿਆ। ਜਿੱਥੇ ਬਾਸਕਟਬਾਲ ਕੋਰਟ ਵਿੱਚ ਪ੍ਰੈਕਟਿਸ ਚੱਲ ਰਹੀ ਸੀ ਤੇ ਬਾਸਕਟਬਾਲ ਟੀਮ ਦਾ ਕਪਤਾਨ ਵੀ ਉੱਥੇ ਹੀ ਸੀ। ਜਿਸਨੂੰ ਦੇਖ ਕੇ ਮੈਨੂੰ ਗੁੱਸਾ ਆਉਣ ਲੱਗ ਪਿਆ। ਕਿਉਂਕਿ ਰੌਬਿਨ ਮੈਨੂੰ ਬੁੱਲੀ ਕਰਦਾ ਸੀ। ਮੈਨੂੰ ਬਾਸਕਟਬਾਲ ਖੇਡਣ ਦਾ ਸ਼ੌਂਕ ਸੀ ਪਰ ਮੈਂ ਆਪਣੀ ਬਿਮਾਰੀ ਕਰਕੇ ਖੇਡ ਨਹੀਂ ਪਾਉਂਦਾ ਸੀ। ਪਰ ਮੈਂ ਜਦੋਂ ਵੀ ਫ੍ਰੀ ਹੁੰਦਾ ਸੀ, ਪ੍ਰੈਕਟਿਸ ਦੇਖਣ ਆ ਜਾਂਦਾ ਸੀ। ਇੱਦਾਂ ਹੀ ਇੱਕ ਦਿਨ ਪ੍ਰੈਕਟਿਸ ਚੱਲ ਰਹੀ ਸੀ ਤੇ ਇੱਕ ਪਲੇਅਰ ਘੱਟ ਸੀ।

ਤੇ ਮੈਂ ਚਲਾ ਗਿਆ ਅੰਦਰ। ਪਰ ਮੇਰੀ ਬਿਮਾਰੀ ਨੇ ਮੇਰਾ ਬੱਸ ਨਹੀਂ ਚੱਲਣ ਦਿੱਤਾ। ਮੈਨੂੰ ਬਹੁਤ ਜਲਦੀ ਸਾਹ ਚੜ੍ਹ ਰਿਹਾ ਸੀ। ਮੈਂ ਕਿਸੇ ਤੋਂ ਬਾਲ ਖੋਹ ਤੱਕ ਨਹੀਂ ਪਾ ਰਿਹਾ ਸੀ। ਮੈਂ ਇੰਨਾ ਬੁਰਾ ਖੇਡ ਰਿਹਾ ਸੀ ਕਿ ਲੋਕ ਮੇਰੇ 'ਤੇ ਹੱਸ ਰਹੇ ਸਨ ਤੇ ਬਾਹਰੋਂ ਵੀ ਲੋਕ ਕੋਈ ਨਾ ਕੋਈ ਕਮੈਂਟ ਮਾਰੀ ਜਾ ਰਹੇ ਸਨ। ਤੇ ਰੌਬਿਨ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਸੀ ਜਿਸਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਸੀ। ਰੌਬਿਨ ਨੇ ਮੈਨੂੰ ਸਾਰਿਆਂ ਸਾਹਮਣੇ ਬੇਇੱਜ਼ਤ ਕੀਤਾ ਸੀ। ਤੇ ਉਸਤੋਂ ਬਾਅਦ ਮੈਂ ਉਸਨੂੰ ਕਿਤੇ ਵੀ ਦਿਖ ਜਾਂਦਾ ਸੀ ਉਹ ਮੇਰੇ ਉਪਰ ਕੋਈ ਨਾ ਕੋਈ ਕਮੈਂਟ ਕਰ ਹੀ ਦਿੰਦਾ ਸੀ। ਮੈਂ ਜਦੋਂ ਵੀ ਕਦੇ ਬਾਸਕਟਬਾਲ ਕੋਰਟ ਵਿੱਚ ਪ੍ਰੈਕਟਿਸ ਦੇਖਣ ਜਾਂਦਾ ਸੀ ਸਾਰੇ ਮੈਨੂੰ ਦੇਖ ਕੇ ਹੱਸਣ ਲੱਗ ਜਾਂਦੇ ਸਨ ਤੇ ਬੋਲਦੇ ਸੀ ਕਿ "ਲਓ ਬਾਈ, ਲੈਬ੍ਰੋਨ ਜੇਮਸ ਆਇਆ ਹੈ ਸਾਡੇ ਵਿੱਚ। ਇਸ ਨਾਲ ਕੋਈ ਖੇਡੀਓ ਨਾ ਨਹੀਂ ਤਾਂ ਪੱਕਾ ਹਾਰੋਗੇ।"



ਮੈਂ ਗੁੱਸੇ ਵਿੱਚ ਰੌਬਿਨ ਨੂੰ ਹੀ ਦੇਖ ਰਿਹਾ ਸੀ ਕਿ ਪਤਾ ਨਹੀਂ ਜਾਂ ਉਸਨੇ ਕੁਝ ਸੈਂਸ ਕੀਤਾ ਜਾਂ ਕੀ ਹੋਇਆ, ਉਸਨੇ ਇੱਕਦਮ ਮੇਰੇ ਵੱਲ ਮੁੜ ਕੇ ਦੇਖਿਆ। ਮੈਨੂੰ ਵੀ ਉਸਦੀ ਨਜ਼ਰ ਵਿੱਚ ਕੁਝ ਅਜੀਬ ਲੱਗਾ। ਮੈਂ ਆਪਣੀ ਰੈੱਡ ਵਿਜ਼ਨ ਆਨ ਕੀਤੀ ਤੇ ਮੈਨੂੰ ਪਤਾ ਚੱਲਿਆ ਇਹ ਤਾਂ ਸਾਲਾ ਵੈਂਪਾਇਰ ਹੈ। ਤਾਂ ਹੀ ਮੈਂ ਸੋਚਾਂ ਸਾਲਾ ਇੰਨਾ ਪਰਫੈਕਟ ਕਿਵੇਂ ਹੈ। ਸਾਰੇ ਸਪੋਰਟਸ ਵਿੱਚ ਇਹ ਇੰਨਾ ਵਧੀਆ ਕਿਵੇਂ ਹੈ।



ਰੌਬਿਨ ਨੂੰ ਵੀ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਮੈਂ ਵੀ ਇੱਕ ਵੈਂਪਾਇਰ ਹਾਂ ਤੇ ਸ਼ਾਇਦ ਉਸਨੂੰ ਵੀ ਪਤਾ ਚੱਲ ਗਿਆ ਸੀ ਕਿ ਮੈਂ ਓਹੀ ਸਾਹਿਲ ਹਾਂ ਜਿਸਨੂੰ ਉਹ ਬੁੱਲੀ ਕਰਦਾ ਹੁੰਦਾ ਸੀ। ਸਾਡੀ ਦੋਵਾਂ ਦੀ ਨਜ਼ਰ ਆਪਸ ਵਿੱਚ ਟਕਰਾਈ ਤੇ ਉਸਨੇ ਪ੍ਰੈਕਟਿਸ ਰੋਕ ਕੇ ਉੱਚੀ ਆਵਾਜ਼ ਵਿੱਚ ਕਿਹਾ... "ਓਏ, ਤੂੰ ਇੱਧਰ ਆ।" ਜਿਵੇਂ ਮੈਨੂੰ ਇਸੇ ਪਲ ਦਾ ਹੀ ਇੰਤਜ਼ਾਰ ਸੀ। ਮੈਂ ਕੋਰਟ ਵਿੱਚ ਚਲਾ ਗਿਆ ਤੇ ਜਾ ਕੇ ਰੌਬਿਨ ਦੇ ਸਾਹਮਣੇ ਖੜ੍ਹਾ ਹੋ ਗਿਆ। ਰੌਬਿਨ ਉਚਾਈ ਵਿੱਚ ਹਾਲੇ ਮੇਰੇ ਤੋਂ ਉੱਚਾ ਸੀ। ਪਰ ਸਾਡੀ ਬੋਡੀ ਵਿੱਚ ਕੁਝ ਖਾਸ ਫਰਕ ਸੀ ਨਹੀਂ।



ਉਹ ਮੇਰੇ ਕੋਲ ਆਇਆ ਤੇ ਹੌਲੀ ਜਿਹੀ ਆਵਾਜ਼ ਵਿੱਚ ਬੋਲਿਆ... "ਨਿਊਬੋਰਨ... ਤੇਰੇ ਉਪਰ ਕੌਣ ਮਿਹਰਬਾਨ ਹੋ ਗਿਆ? ਪਰ ਫਿਰ ਵੀ ਬਾਸਕਟਬਾਲ ਖੇਡਣਾ ਤੇਰੇ ਬੱਸ ਦੀ ਗੱਲ ਨਹੀਂ ਹੈ।"



ਸਾਹਿਲ: (ਮੈਂ ਉਸਨੂੰ ਗੁੱਸੇ ਵਿੱਚ ਮੁੜ ਕੇ ਦੇਖਦੇ ਹੋਏ) "ਤਾਂ ਹੀ ਮੈਂ ਸੋਚਾਂ ਤੂੰ ਇੰਨਾ ਵਧੀਆ ਬਾਸਕਟਬਾਲ ਕਿਵੇਂ ਖੇਡ ਲੈਂਦਾ ਹੈ। ਤੂੰ ਇੱਕ ਚੀਟਰ ਹੈਂ ਹੋਰ ਕੁਝ ਨਹੀਂ।"



ਰੌਬਿਨ: "ਅੱਛਾ, ਹੁਣ ਤਾਂ ਤੂੰ ਵੀ ਵੈਂਪਾਇਰ ਹੈਂ, ਤੂੰ ਹੁਣ ਮੇਰੇ ਨਾਲ ਖੇਡ ਕੇ ਦੇਖ ਲੈ। ਪਤਾ ਲੱਗ ਜਾਵੇਗਾ ਕੌਣ ਕਿੰਨੇ ਖੂਨ ਵਿੱਚ ਹੈ।"



ਸਾਹਿਲ: (ਪਤਾ ਨਹੀਂ ਮੈਨੂੰ ਕੀ ਹੋਇਆ, ਮੈਨੂੰ ਇੱਦਾਂ ਲੱਗਾ ਜਿਵੇਂ ਜੇ ਮੈਂ ਇਸਦਾ ਚੈਲੇਂਜ ਅਕਸੈਪਟ ਕਰਕੇ ਇਸਨੂੰ ਨੀਚਾ ਨਾ ਦਿਖਾਇਆ ਤਾਂ ਮੈਂ ਗਿਲਟ ਵਿੱਚ ਪਾਗਲ ਹੋ ਜਾਵਾਂਗਾ) "ਅੱਛਾ, ਹੁਣ ਜੇ ਤੂੰ ਆਪਣੀ ਬੇਇੱਜ਼ਤੀ ਕਰਵਾ ਕੇ ਹੀ ਮੰਨਣਾ ਹੈ ਤਾਂ ਠੀਕ ਹੈ।"



ਉਹ ਵੀ ਜਿਵੇਂ ਮੇਰੀ ਇਸ ਗੱਲ ਤੋਂ ਗੁੱਸਾ ਹੋ ਗਿਆ ਤੇ ਉਸਨੇ ਉੱਚੀ ਜਿਹੀ ਆਵਾਜ਼ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਬੋਲਿਆ... "ਇਹ ਮੁੰਡਾ ਮੈਨੂੰ ਚੈਲੇਂਜ ਕਰ ਰਿਹਾ ਹੈ ਕਿ ਇਹ ਮੈਨੂੰ ਹਰਾ ਦਵੇਗਾ।"



ਸਾਰੇ ਰੌਬਿਨ ਦੀ ਗੱਲ ਸੁਣ ਕੇ ਹੱਸਣ ਲੱਗ ਪਏ... "ਇਹ ਰੌਬਿਨ ਨੂੰ ਹਰਾਏਗਾ? ਕਦੇ ਵੀ ਨਹੀਂ। ਲੱਗਦਾ ਇਹ ਪਾਗਲ ਹੋ ਗਿਆ ਹੈ ਜਾਂ ਇਸਨੇ ਕਦੇ ਰੌਬਿਨ ਨੂੰ ਖੇਡਦੇ ਨਹੀਂ ਦੇਖਿਆ।" ਰੌਬਿਨ ਦੇ ਚਿਹਰੇ 'ਤੇ ਹੰਕਾਰ ਤੇ ਅਭਿਮਾਨ ਸਾਫ ਦੇਖਿਆ ਜਾ ਰਿਹਾ ਸੀ, ਜੋ ਕਿ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਾ। ਮੈਨੂੰ ਗੁੱਸਾ ਆਇਆ ਤੇ ਮੈਂ ਉਸਦੇ ਮੋਢੇ 'ਤੇ ਆਪਣਾ ਹੱਥ ਰੱਖ ਦਿੱਤਾ।



"ਆਹ...!" ਹਾਂ, ਬੱਸ ਇਹ ਹੀ ਨਜ਼ਾਰਾ ਮੈਂ ਦੇਖਣਾ ਚਾਹੁੰਦਾ ਸੀ, ਉਸਦੇ ਚਿਹਰੇ 'ਤੇ ਹੈਰਾਨੀ ਸਾਫ ਦੇਖੀ ਜਾ ਸਕਦੀ ਸੀ, ਉਸਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਮੇਰੇ ਵਿੱਚ ਇੰਨੀ ਤਾਕਤ ਹੋਵੇਗੀ। ਮੇਰੇ ਉਸਦੇ ਮੋਢੇ 'ਤੇ ਹੱਥ ਰੱਖਦੇ ਹੀ ਉਸਦੀ ਚੀਕ ਨਿਕਲ ਗਈ ਪਰ ਉਸਨੇ ਆਪਣੀ ਚੀਕ ਦਬਾ ਲਈ ਤਾਂ ਕਿ ਉਹ ਬਾਕੀਆਂ ਨੂੰ ਨਾ ਸੁਣ ਸਕੇ।



ਮੇਰੀ ਮੁਸਕਾਨ ਵਧਣੀ ਸ਼ੁਰੂ ਹੋ ਜਾਂਦੀ ਹੈ, ਮੈਂ ਆਪਣਾ ਸਿਰ ਉਸਦੇ ਕੰਨ ਦੇ ਲਾਗੇ ਲੈ ਕੇ ਜਾਂਦਾ ਹਾਂ, ਮੇਰੇ ਦੰਦ ਟ੍ਰਾਂਸਫੋਰਮ ਹੋਣ ਲੱਗ ਜਾਂਦੇ ਨੇ। ਰੌਬਿਨ ਦੇ ਪਿੱਛੇ ਕੋਈ ਵੀ ਖੜ੍ਹਾ ਨਹੀਂ ਸੀ, ਇਸ ਕਰਕੇ ਕੋਈ ਮੈਨੂੰ ਦੇਖ ਨਹੀਂ ਸੀ ਸਕਦਾ।



ਮੈਂ ਉਸਦੇ ਕੰਨ ਦੇ ਲਾਗੇ ਜਾ ਕੇ ਹੌਲੀ ਜਿਹੀ ਬੋਲਦਾ ਹਾਂ... "ਤੈਨੂੰ ਮਜ਼ਾ ਆਉਂਦਾ ਸੀ, ਹੈ ਨਾ? ਮੇਰੀ ਬੇਇੱਜ਼ਤੀ ਕਰਕੇ, ਮੈਨੂੰ ਤੰਗ ਕਰਕੇ, ਮੇਰੀ ਮਾਂ ਬਾਰੇ ਬੁਰਾ ਬੋਲ ਕੇ... ਤੂੰ ਬਹੁਤ ਖੁਸ਼ ਹੁੰਦਾ ਸੀ ਨਾ ਮੇਰੀ ਬੇਬਸੀ ਦੇਖ ਕੇ? ਪਰ ਤੂੰ ਕਦੀ ਇਹ ਨਹੀਂ ਸੋਚਿਆ ਹੋਣਾ ਕਿ ਕਦੀ ਤੇਰੇ ਨਾਲ ਵੀ ਇੱਦਾਂ ਹੋ ਸਕਦਾ ਹੈ? ਮੈਂ ਹੁਣ ਪਹਿਲਾਂ ਵਾਲਾ ਸਾਹਿਲ ਨਹੀਂ ਹਾਂ ਜੋ ਤੇਰੀ ਹਰੇਕ ਹਰਕਤ ਨੂੰ ਇਗਨੋਰ ਕਰ ਦਵੇਗਾ। ਮੈਂ ਤੇਰੇ ਕੋਲੋਂ ਤੇਰੀ ਹਰੇਕ ਗਲਤੀ ਦਾ ਹਿਸਾਬ ਲਵਾਂਗਾ।"



ਮੈਂ ਆਪਣੀ ਤਾਕਤ ਹੋਰ ਵਧਾ ਦਿੱਤੀ। ਹੁਣ ਮੇਰਾ ਹੱਥ ਨੇ ਉਸਦੇ ਮੋਢੇ ਨੂੰ ਘੁੱਟ ਕੇ ਫੜ੍ਹਿਆ ਹੋਇਆ ਸੀ। ਤੇ ਮੈਨੂੰ ਇੰਝ ਆਵਾਜ਼ ਆਈ ਜਿਵੇਂ ਉਸਦੇ ਮੋਢੇ ਦੀ ਹੱਡੀ ਟੁੱਟ ਗਈ ਹੋਵੇ। ਪਰ ਉਸਦੇ ਮੂੰਹ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲੀ, ਹਾਂ ਪਰ ਮੈਂ ਉਸਦੇ ਚਿਹਰੇ 'ਤੇ ਦਰਦ ਸਾਫ਼ ਦੇਖ ਰਿਹਾ ਸੀ। ਤੇ ਉਸਦੇ ਚਿਹਰੇ ਦੇ ਐਕਸਪ੍ਰੈਸ਼ਨ ਵੀ ਦੱਸ ਰਹੇ ਸਨ ਜਿਵੇਂ ਉਸਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਮੈਂ ਇੱਕ ਨਿਊ ਬੋਰਨ ਵੈਂਪਾਇਰ ਇੱਕ ਪੁਰਾਣੇ ਵੈਂਪਾਇਰ ਨਾਲੋਂ ਜ਼ਿਆਦਾ ਤਾਕਤਵਰ ਕਿਵੇਂ ਹੋ ਸਕਦਾ ਹਾਂ।



ਰੌਬਿਨ ਕੋਲੋਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋ ਰਿਹਾ ਸੀ। ਉਸਦਾ ਵੀ ਗੁੱਸਾ ਵੱਧ ਰਿਹਾ ਸੀ। ਉਹ ਗੁੱਸੇ ਵਿੱਚ ਬੋਲਿਆ। ਪਰ ਉਸਦੀ ਆਵਾਜ਼ ਇੰਨੀ ਸੀ ਕਿ ਆਪਾਂ ਹੀ ਸੁਣ ਸਕੀਏ... "ਤੂੰ ਬੱਸ ਇੱਕ ਨਵਾਂ ਜੰਮਿਆ ਹੋਇਆ ਵੈਂਪਾਇਰ ਹੈਂ, ਤੂੰ ਮੇਰੀ ਤਾਕਤ ਦਾ ਸਾਹਮਣਾ ਨਹੀਂ ਕਰ ਸਕਦਾ ਹੈਂ।" ਤੇ ਉਸਨੇ ਆਪਣਾ ਖੱਬਾ ਹੱਥ ਚੁੱਕ ਕੇ ਮੇਰਾ ਹੱਥ ਫੜ੍ਹ ਲਿਆ ਤੇ ਆਪਣੇ ਮੋਢੇ ਤੋਂ ਮੇਰਾ ਹੱਥ ਚੁੱਕਣ ਲਈ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ।



ਪਰ ਉਹ ਮੇਰਾ ਹੱਥ ਚੁੱਕ ਹੀ ਨਹੀਂ ਪਾ ਰਿਹਾ ਸੀ। ਤੇ ਉਸਦੀ ਬੇਬਸੀ ਤੇ ਹੈਰਾਨੀ ਦੇਖ ਕੇ ਮੈਨੂੰ ਬਹੁਤ ਸਕੂਨ ਮਿਲ ਰਿਹਾ ਸੀ। ਉਸਨੂੰ ਲੱਗ ਰਿਹਾ ਸੀ ਕਿ ਉਹ ਮੇਰੇ ਤੋਂ ਪੁਰਾਣਾ ਵੈਂਪਾਇਰ ਹੈ ਤੇ ਮੇਰੇ ਤੋਂ ਤਾਕਤਵਰ ਹੋਵੇਗਾ ਪਰ ਉਹ ਤਾਂ ਮੇਰਾ ਹੱਥ ਹੀ ਆਪਣੇ ਮੋਢੇ ਤੋਂ ਨਹੀਂ ਚੁੱਕ ਪਾ ਰਿਹਾ ਸੀ। ਸਾਨੂੰ ਇੱਦਾਂ ਖੜ੍ਹੇ ਦੇਖ ਇੱਕ ਮੁੰਡਾ ਬੋਲਿਆ, "ਇਹ ਕੀ ਹੋ ਰਿਹਾ ਹੈ?"



ਮੈਂ ਜਵਾਬ ਦਿੱਤਾ, "ਕੁਝ ਨਹੀਂ, ਆਪਾਂ ਬੱਸ ਆਪਸ ਵਿੱਚ ਗੱਲਾਂ ਕਰ ਰਹੇ ਹਾਂ।" ਮੈਂ ਆਪਣੇ ਦੰਦ ਵਾਪਸ ਨਾਰਮਲ ਕਰ ਲਏ ਤੇ ਚਿਹਰੇ 'ਤੇ ਇੱਕ ਸਮਾਈਲ ਲੈ ਆਇਆ। ਮੈਂ ਰੌਬਿਨ ਨੂੰ ਚੈਲੇਂਜ ਕੀਤਾ ਹੈ, ਇਹ ਗੱਲ ਅੱਗੇ ਵੀ ਫੈਲ ਗਈ ਸੀ ਤੇ ਬਹੁਤ ਸਾਰੇ ਸਟੂਡੈਂਟਸ ਹੁਣ ਕੋਰਟ ਲਾਗੇ ਆਉਣੇ ਸ਼ੁਰੂ ਹੋ ਗਏ ਸਨ। ਸਭ ਦੇਖਣਾ ਚਾਹੁੰਦੇ ਸਨ ਕਿ ਕੌਣ ਹੈ ਜੋ ਰੌਬਿਨ ਨੂੰ ਚੈਲੇਂਜ ਕਰ ਰਿਹਾ ਹੈ।



ਹੁਣ ਜਦੋਂ ਮੈਂ ਸ਼ਾਂਤ ਹੋ ਗਿਆ ਸੀ ਤੇ ਮੈਂ ਸੋਚਿਆ: ਇਸ ਜਗ੍ਹਾ 'ਤੇ ਬਹੁਤ ਲੋਕ ਨੇ। ਮੈਂ ਬਾਸਕਟਬਾਲ ਕੋਲ ਗਿਆ ਤੇ ਉਸਨੂੰ ਚੁੱਕ ਲਿਆ। ਸਾਰੇ ਜਣਿਆਂ ਨੇ ਕੋਰਟ ਖਾਲੀ ਕਰ ਦਿੱਤਾ ਸੀ, ਸਭ ਸਾਈਡ 'ਤੇ ਜਾ ਕੇ ਖੜ੍ਹੇ ਹੋ ਗਏ ਸਨ। ਹੁਣ ਸਿਰਫ ਮੈਂ ਤੇ ਰੌਬਿਨ ਹੀ ਕੋਰਟ ਦੇ ਵਿਚਕਾਰ ਖੜ੍ਹੇ ਸਨ। ਮੈਂ ਰੌਬਿਨ ਕੋਲ ਗਿਆ ਤੇ ਹੌਲੀ ਜਿਹੀ ਉਸਨੂੰ ਛੇੜਦੇ ਕਿਹਾ, "ਤੈਨੂੰ ਪਤਾ ਤਾਂ ਲੱਗ ਗਿਆ ਹੋਣਾ ਕਿ ਕੌਣ ਜ਼ਿਆਦਾ ਤਾਕਤਵਰ ਹੈ।"



ਰੌਬਿਨ ਦਾ ਮੋਢਾ ਵੀ ਹੁਣ ਠੀਕ ਹੋ ਗਿਆ ਸੀ। ਮੈਂ ਬਾਲ ਰੌਬਿਨ ਵੱਲ ਸੁੱਟ ਦਿੱਤੀ। ਮੈਂ ਬਾਲ ਜ਼ੋਰ ਨਾਲ ਸੁੱਟੀ ਸੀ ਜਿਸਨੂੰ ਫੜ੍ਹਨ ਲਈ ਉਸਨੂੰ ਵੀ ਜ਼ੋਰ ਲਾਉਣਾ ਪਿਆ ਸੀ ਤੇ ਉਹ ਮਾੜਾ ਜਿਹਾ ਆਪਣੀ ਜਗ੍ਹਾ ਤੋਂ ਹਿੱਲ ਵੀ ਗਿਆ ਸੀ।



ਮੈਂ ਆਪਣੀ ਆਵਾਜ਼ ਉੱਚੀ ਕਰਦੇ ਬੋਲਿਆ ਤਾਂ ਕਿ ਬਾਕੀ ਵੀ ਸੁਣ ਸਕਣ... "ਗੇਮ 7 ਪੁਆਇੰਟਸ ਦੀ ਹੋਵੇ, ਜੋ ਪਹਿਲਾਂ 7 ਪੁਆਇੰਟਸ ਬਣਾ ਲਵੇਗਾ ਉਹ ਜਿੱਤ ਜਾਵੇਗਾ। ਅਗਰ ਗੇਮ ਟਾਈ ਹੋਵੇਗੀ ਤਾਂ ਅਸੀਂ ਅੱਗੇ ਖੇਡਦੇ ਰਹਾਂਗੇ ਜਿੰਨਾ ਚਿਰ ਸਾਡੇ ਦੋਵਾਂ ਵਿੱਚੋਂ ਇੱਕ ਦੋ ਪੁਆਇੰਟਸ ਅੱਗੇ ਨਾ ਚਲਾ ਜਾਵੇ। ਸਭ ਸਮਝ ਗਏ ਨਾ? ਸਿੰਪਲ ਹੀ ਹੈ ਨਾ?" ਮੈਂ ਹਲਕੀ ਸਮਾਈਲ ਨਾਲ ਬੋਲਿਆ।



ਮੈਂ ਹਾਲੇ ਬੋਲ ਕੇ ਹਟਿਆ ਹੀ ਸੀ ਕਿ ਇੱਕ ਮੁੰਡਾ ਜੋ ਕਿ ਪਲੇਅਰ ਵੀ ਸੀ, ਬੋਲਿਆ... "ਤੂੰ ਤਾਂ ਇੱਦਾਂ ਬੋਲ ਰਿਹਾ ਹੈਂ ਜਿਵੇਂ ਇਹ ਕੋਰਟ ਤੇਰੀ ਹੋਵੇ?" ਮੈਂ ਉਸ ਵੱਲ ਦੇਖਿਆ ਤੇ ਪਾਇਆ ਕਿ ਉਸਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਝਲਕ ਰਿਹਾ ਸੀ। ਉਹ ਦੁਬਾਰਾ ਕੁਝ ਬੋਲਣ ਹੀ ਲੱਗਾ ਸੀ ਕਿ ਰੌਬਿਨ ਹੀ ਬੋਲ ਪਿਆ: "ਠੀਕ ਹੈ, ਚਲੋ ਸ਼ੁਰੂ ਕਰਦੇ ਹਾਂ।" ਰੌਬਿਨ ਦੇ ਹੱਥ ਵਿੱਚ ਬਾਲ ਸੀ ਤੇ ਉਸਦੀਆਂ ਅੱਖਾਂ ਵਿੱਚ ਦੁਬਾਰਾ ਹੰਕਾਰ ਆ ਚੁੱਕਾ ਸੀ, ਜਿਵੇਂ ਉਸਨੂੰ ਕੋਈ ਹਰਾ ਹੀ ਨਹੀਂ ਸਕਦਾ ਹੈ।



ਜਿੱਥੇ ਕੋਰਟ ਵਿੱਚ ਮਾਹੌਲ ਗਰਮ ਹੋ ਚੁੱਕਾ ਸੀ ਤੇ ਗੇਮ ਸ਼ੁਰੂ ਹੀ ਹੋਣ ਵਾਲੀ ਸੀ, ਕਿ ਇੱਕ ਕੁੜੀ ਉੱਥੇ ਆਉਂਦੀ ਹੈ। ਉਹ ਜਦੋਂ ਇਹ ਸਭ ਦੇਖਦੀ ਹੈ ਤਾਂ ਪੁੱਛਦੀ ਹੈ, "ਇਹ ਕੀ ਹੋ ਰਿਹਾ ਹੈ?" ਇੱਕ ਮੁੰਡਾ ਜੋ ਕਿ ਉਸਦੇ ਅੱਗੇ ਹੀ ਖੜ੍ਹਾ ਸੀ, ਪਿੱਛੇ ਮੁੜ ਕੇ ਬੋਲਦਾ ਹੈ... "ਉਹ ਜੋ ਮੁੰਡਾ ਹੈ ਨਾ, ਉਸਨੇ ਰੌਬਿਨ ਨੂੰ ਚੈਲੇਂਜ ਕੀਤਾ ਹੈ। ਤੇ ਹੁਣ ਦੋਵਾਂ ਵਿੱਚ ਗੇਮ ਸ਼ੁਰੂ ਹੋਣ ਵਾਲੀ ਹੈ।"



ਤੇ ਉਸ ਕੁੜੀ ਦੇ ਨਾਲ ਇੱਕ ਹੋਰ ਕੁੜੀ ਖੜ੍ਹੀ ਸੀ, ਉਹ ਬੋਲਦੀ ਹੈ... "ਅੱਜ ਅਵਨੀਤ ਇੱਥੇ ਕੀ ਕਰ ਰਹੀ ਹੈ, ਤੈਨੂੰ ਤਾਂ ਮੈਡੀਕਲ ਡਿਪਾਰਟਮੈਂਟ ਵੱਲ ਨਹੀਂ ਹੋਣਾ ਚਾਹੀਦਾ ਹੈ?" ਅਵਨੀਤ ਜਾਨੇ ਕਿ ਅਵਨੀਤ ਕੌਰ ਸਿੱਧੂ (Avneet Kaur Sidhu)। ਅਵਨੀਤ ਦੇਖਣ ਵਿੱਚ ਕਿਸੇ ਅੰਬਰਾਂ ਤੋਂ ਉਤਾਰੀ ਅਪਸਰਾ ਨਾਲੋਂ ਘੱਟ ਨਹੀਂ ਸੀ। ਉਸਨੇ ਇਸ ਵਕਤ ਲਾਲ ਸਵੈਟਸ਼ਰਟ ਪਾਈ ਹੋਈ ਸੀ ਤੇ ਥੱਲੇ ਬਲੈਕ ਜੀਨ। ਅਵਨੀਤ ਦੀ ਖਾਸੀਅਤ ਸੀ ਉਸਦੇ ਵਡੇ ਮਮੇਂ। ਤੇ ਮੁੰਡਿਆਂ ਦੀ ਨਿਗਾਹ ਉਸ 'ਤੇ ਨਾ ਪਵੇ, ਇਸ ਕਰਕੇ ਉਹ ਹਮੇਸ਼ਾ ਉਪਰੋਂ ਖੁੱਲ੍ਹੇ ਕੱਪੜੇ ਹੀ ਪਾਉਂਦੀ ਸੀ। ਪਰ ਫਿਰ ਵੀ ਉਸਦੇ ਉਹ ਦੋ ਅਨਮੋਲ ਰਤਨ ਆਪਣੀ ਹੋਂਦ ਨੂੰ ਦਰਸਾ ਹੀ ਦਿੰਦੇ ਸਨ। ਅਵਨੀਤ ਇੱਕਦਮ ਫਿੱਟ ਸੀ, ਉਸਦਾ ਪਤਲਾ ਲੱਕ ਤੇ ਪਰਫੈਕਟ ਆਕਾਰ ਦੇ ਚਿੱਤੜ ਕਿਸੇ ਦਾ ਵੀ ਮਨ ਮੋਹ ਲੈਂਦੇ ਸਨ।



ਕਿਰਨ ਦੇ ਮੁਕਾਬਲੇ ਅਵਨੀਤ ਥੋੜ੍ਹੀ ਲੰਬੀ ਸੀ ਤੇ ਉਸਦਾ ਸ਼ਰੀਰ ਕਿਰਨ ਨਾਲੋਂ ਭਰਿਆ ਹੋਇਆ ਸੀ, ਖਾਸ ਕਰਕੇ ਉਸਦੇ ਬੂਬਸ। ਪਰ ਇਸਦਾ ਇਹ ਮਤਲਬ ਨਹੀਂ ਕਿ ਕਿਰਨ ਉਸ ਨਾਲੋਂ ਘੱਟ ਸੋਹਣੀ ਸੀ। ਕਿਰਨ ਦਾ ਹੁਸਨ ਵੀ ਅਵਨੀਤ ਦੀ ਟੱਕਰ ਦਾ ਸੀ। ਚਲੋ, ਇਹ ਤਾਂ ਹੋ ਗਈ ਅਵਨੀਤ ਦੀ ਗੱਲ, ਹੁਣ ਪ੍ਰੈਜ਼ੈਂਟ ਵਿੱਚ ਆਉਂਦੇ ਹਾਂ ਜਿੱਥੇ ਸਾਹਿਲ ਤੇ ਰੌਬਿਨ ਇੱਕ-ਦੂਜੇ ਦੀਆਂ ਅੱਖਾਂ ਵਿੱਚ ਇੱਦਾਂ ਦੇਖ ਰਹੇ ਹਨ ਜਿਵੇਂ ਇੱਕ-ਦੂਜੇ ਨੂੰ ਖਾ ਹੀ ਜਾਣਾ ਹੋਵੇ।



ਅਵਨੀਤ ਕੁੜੀ ਨੂੰ ਜਵਾਬ ਦਿੰਦੇ ਬੋਲਦੀ ਹੈ... "ਤਾਂ ਕੀ ਹੋ ਗਿਆ, ਮੈਂ ਇੱਥੇ ਆ ਨਹੀਂ ਸਕਦੀ?" ਤੇ ਉਹ ਕੁੜੀ ਬੋਲਦੀ ਹੈ, "ਕਿਉਂ ਨਹੀਂ, ਤੁਹਾਡੀ ਆਪਣੀ ਯੂਨੀਵਰਸਿਟੀ ਹੈ, ਤੁਸੀਂ ਜਿੱਥੇ ਮਰਜ਼ੀ ਆਓ। ਵੈਸੇ ਮੈਂ ਤੈਨੂੰ ਦੱਸ ਦਵਾਂ, ਉਹ ਜੋ ਮੁੰਡਾ ਹੈ ਨਾ, ਉਸਦਾ ਨਾਮ ਸਾਹਿਲ ਤੇ ਉਸਦਾ ਸ਼ਾਇਦ ਬਾਸਕਟਬਾਲ ਕਪਤਾਨ ਰੌਬਿਨ ਨਾਲ ਕੋਈ ਪੁਰਾਣੀ ਰੰਜਿਸ਼ ਹੈ। ਸ਼ਾਇਦ ਰੌਬਿਨ ਸਾਹਿਲ ਨੂੰ ਪਹਿਲਾਂ ਬੁੱਲੀ ਕਰਦਾ ਸੀ।"



ਅਵਨੀਤ ਬੱਸ ਆਪਣਾ ਸਿਰ ਹਿਲਾ ਦਿੰਦੀ ਹੈ ਤੇ ਕੋਰਟ ਵੱਲ ਦੇਖਣ ਲੱਗ ਜਾਂਦੀ ਹੈ ਤੇ ਸੋਚਦੀ ਹੈ... "ਇਹ ਰੌਬਿਨ ਤਾਂ ਉਸਦਾ ਨੌਕਰ ਨਹੀਂ ਹੈ। ਕਿਤੇ ਇਹ ਦੋਵੇਂ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਨਾ ਕਰ ਬੈਠਣ।" ਤੇ ਜਦੋਂ ਉਸਦੀ ਨਿਗਾਹ ਸਾਹਿਲ 'ਤੇ ਪੈਂਦੀ ਹੈ ਤਾਂ ਉਸਦਾ ਹੱਥ ਮਲੋਮਾਲੀ ਹੀ ਆਪਣੀ ਧੌਣ 'ਤੇ ਚਲਾ ਜਾਂਦਾ ਹੈ। ਉਹ ਆਪਣੀ ਧੌਣ ਨੂੰ ਆਪਣੇ ਹੱਥ ਨਾਲ ਸਹਿਲਾ ਦਿੰਦੀ ਹੈ। ਪਰ ਖੁਦ 'ਤੇ ਕੰਟਰੋਲ ਕਰਕੇ ਆਪਣਾ ਹੱਥ ਆਪਣੀ ਧੌਣ ਤੋਂ ਚੁੱਕ ਲੈਂਦੀ ਹੈ। ਉਸਨੂੰ ਇੱਦਾਂ ਕਰਦੀ ਨੂੰ ਕਿਸੇ ਨੇ ਨਹੀਂ ਦੇਖਿਆ ਸੀ। ਉਹ ਇਹ ਦੇਖ ਕੇ ਰਿਲੈਕਸ ਹੋ ਜਾਂਦੀ ਹੈ।

ਉਹ ਇਹ ਸਭ ਸੋਚ ਹੀ ਰਹੀ ਸੀ ਕਿ ਉਸਦੇ ਲਾਗੇ ਇੱਕ ਮੁੰਡਾ ਆ ਕੇ ਖੜ੍ਹ ਜਾਂਦਾ ਹੈ।



ਮੁੰਡਾ ਦੇਖਣ ਵਿੱਚ ਹੈਂਡਸਮ ਸੀ। ਉੱਚਾ-ਲੰਬਾ ਵੀ ਸੀ। ਪਰ ਉਸਦੇ ਤੋਰ ਤੇ ਆਵਾਜ਼ ਵਿੱਚ ਹੰਕਾਰ ਤੇ ਅਭਿਮਾਨ ਸਾਫ਼ ਦਿਖ ਰਿਹਾ ਸੀ। ਤੇ ਉਹ ਮੁੰਡਾ ਅਵਨੀਤ ਨੂੰ ਪੁੱਛਦਾ ਹੈ... "ਇਹ ਨਿਊ ਬੋਰਨ ਮੁੰਡਾ ਕੌਣ ਹੈ ਜੋ ਮੇਰੇ ਕੁੱਤੇ ਨਾਲ ਕੋਰਟ ਵਿੱਚ ਖੜ੍ਹਾ ਹੈ?"



ਅਵਨੀਤ ਉਸ ਮੁੰਡੇ ਵੱਲ ਐਕਸਪ੍ਰੈਸ਼ਨਲੈੱਸ ਫੇਸ ਨਾਲ ਦੇਖਦੀ ਹੈ ਤੇ ਬੋਲਦੀ ਹੈ... "ਤੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ, ਇਹ ਨਿਊ ਬੋਰਨ ਰੰਧਾਵਾ ਖਾਨਦਾਨ ਦੀ ਕੁੜੀ ਕਿਰਨ ਰੰਧਾਵਾ ਦਾ ਹਸਬੈਂਡ ਹੈ।"



ਅਵਨੀਤ ਦੀ ਇਹ ਗੱਲ ਸੁਣ ਕੇ ਉਸ ਮੁੰਡੇ ਨੂੰ ਗੁੱਸਾ ਆ ਜਾਂਦਾ ਹੈ, ਉਸਦੀਆਂ ਅੱਖਾਂ ਵਿੱਚ ਨਫ਼ਰਤ ਸਾਫ਼ ਦੇਖੀ ਜਾ ਸਕਦੀ ਸੀ। ਉਸਦੇ ਇਸ ਨਫ਼ਰਤ ਤੇ ਗੁੱਸੇ ਦਾ ਕਾਰਨ ਇਹ ਸੀ ਕਿ ਉਹ ਕਿਰਨ ਨੂੰ ਆਪਣੀ ਬਣਾਉਣਾ ਚਾਹੁੰਦਾ ਸੀ। ਪਰ ਕਿਰਨ ਉਸਨੂੰ ਬਿਲਕੁਲ ਵੀ ਭਾਅ ਨਹੀਂ ਸੀ ਦਿੰਦੀ। ਉਪਰੋਂ ਉਸਨੇ ਉਹਦੇ ਨਾਲ ਵਿਆਹ ਕਰਵਾਉਣਾ ਵੀ ਠੁਕਰਾ ਦਿੱਤਾ ਸੀ। ਅਵਨੀਤ ਵੀ ਉਸਦੇ ਚਿਹਰੇ 'ਤੇ ਗੁੱਸਾ ਸਾਫ਼ ਦੇਖ ਸਕਦੀ ਸੀ।

ਉਹ ਆਪਣੇ ਮਨ ਵਿੱਚ ਸੋਚਦੀ ਹੈ... "ਤੂੰ ਵੀ ਬੱਸ ਉਨ੍ਹਾਂ ਵੈਂਪਾਇਰਸ ਵਾਂਗ ਹੀ ਹੈਂ ਜੋ ਬੱਸ ਨੋਬਲ ਹੋਣ ਕਾਰਨ ਇਹ ਸੋਚਦੇ ਨੇ ਕਿ ਉਨ੍ਹਾਂ ਤੋਂ ਉਪਰ ਕੋਈ ਨਹੀਂ, ਆਪਣੀ ਹੀ ਫੋਕੀ ਹਵਾ ਵਿੱਚ ਰਹਿੰਦੇ ਨੇ ਤੇ ਆਪਣੇ ਅੰਦਰ ਇੰਨਾ ਹੰਕਾਰ ਭਰ ਕੇ ਰੱਖਦੇ ਨੇ ਕਿ ਜਿਵੇਂ ਇਨ੍ਹਾਂ ਅੱਗੇ ਕੋਈ ਹੋਰ ਟਿਕ ਹੀ ਨਹੀਂ ਸਕਦਾ।"



ਉੱਧਰ ਕੋਰਟ ਵਿੱਚ ਵਿਸਲ ਵੱਜਣ ਦੀ ਆਵਾਜ਼ ਆਉਂਦੀ ਹੈ। ਅਵਨੀਤ ਆਪਣਾ ਪੂਰਾ ਧਿਆਨ ਕੋਰਟ ਵੱਲ ਕਰ ਲੈਂਦੀ ਹੈ। ਉੱਧਰ ਕੋਰਟ ਵਿੱਚ ਬਾਲ ਰੌਬਿਨ ਦੇ ਹੱਥ ਵਿੱਚ ਸੀ ਤੇ ਉਹ ਇੱਕ ਮੰਜੇਂ ਹੋਏ ਖਿਡਾਰੀ ਦੀ ਤਰ੍ਹਾਂ ਬਾਲ ਨੂੰ ਡ੍ਰਿੱਬਲ ਕਰ ਰਿਹਾ ਸੀ।



ਹੁਣ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਕੌਣ ਜਿੱਤਦਾ ਹੈ ਤੇ ਕੌਣ ਹਾਰਦਾ ਹੈ। ਤੇ ਦੇਖਦੇ ਹਾਂ ਕਿਤੇ ਇਹ ਦੋਵੇਂ ਆਪਣੀਆਂ ਪਾਵਰਸ ਨੂੰ ਕੁਝ ਜ਼ਿਆਦਾ ਹੀ ਨਾ ਵਰਤ ਲੈਣ ਕਿ ਇਨ੍ਹਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਵੇ। ਮਿਲਦੇ ਆ ਅਗਲੇ ਅਪਡੇਟ ਵਿੱਚ ਧੰਨਵਾਦ।
 
Top